Mobile Banner

ਮੁੱਖ ਸਮਾਗਮ

ਬਰਸੀ ਸਮਾਗਮ

ਗੁਰਦੁਆਰਾ ਨਰੈਣਸਰ ਮੋਹਾਲੀ ਵਿਖੇ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਅਤੇ ਇਕੋਤਰੀ ਸਮਾਗਮ ਮਿਤੀ 1 ਜਨਵਰੀ ਤੋਂ 7 ਜਨਵਰੀ ਤੱਕ ਮਨਾਇਆ ਜਾਂਦਾ ਹੈ । ਜਿਸ ਵਿੱਚ ਅਨੇਕਾਂ ਹੀ ਅਖੰਡ ਪਾਠ ਸਾਹਿਬ ਤੇ ਭੋਗ ਪਾਏ ਜਾਂਦੇ ਹਨ । ਮਿਤੀ 7 ਜਨਵਰੀ ਨੂੰ ਮਹਾਨ ਸੰਤ ਸਮਾਗਮ ਹੁੰਦਾ ਹੈ ਅਤੇ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ ਕਕਾਰ ਗੁਰੂ ਘਰ ਵੱਲੋ ਭੇਟਾ ਰਹਿਤ ਦਿੱਤੇ ਜਾਂਦੇ ਹੈ ਜੀ । ਜਿਸ ਵਿਚ ਇੰਗਲੈਂਡ, ਕਨੇਡਾ, ਅਮਰੀਕਾ, ਸਿੰਘਾਪੁਰ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਮਹਾਂਪੁਰਖਾਂ ਦੀ ਯਾਦ ਵਿੱਚ ਹੋ ਰਹੇ ਸਮਾਗਮ ਵਿਚ ਸਿਜਦਾ ਕਰਨ ਪਹੁੰਚਦੀਆਂ ਹਨ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ, ਹਾਰਟ ਕੈਂਪ, ਬਲੱਡ ਕੈਂਪ ਲਗਾਇਆ ਜਾਂਦਾ ਹੈ | ਅੰਮ੍ਰਿਤ ਸੰਚਾਰ ਵਖਤ ਕਕਾਰ ਗੁਰੂ ਘਰ ਵਲੋ ਭੇਟਾ ਰਹਿਤ ਦਿੱਤੇ ਜਾਂਦੇ ਹਨ ।

ਜੋੜ ਮੇਲਾ

ਗੁਰਦੁਆਰਾ ਨਰੈਣਸਰ ਸਾਹਿਬ ਮੁਹਾਲੀ ਵਿਖੇ ਸਲਾਨਾ ਜੋੜ ਮੇਲੇ ਹਰ ਸਾਲ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੋਂ ਅਗਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਹਨ ਤੇ ਮੱਧ ਦੀ ਅਰਦਾਸ ਤੋਂ ਉਪਰੰਤ ਮਹਾਨ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ ਅਗਲੇ ਦਿਨ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੰਤ ਸਮਾਗਮ ਕਰਵਾਇਆ ਜਾਂਦਾ ਹੈ

ਗੁਰਮਤਿ ਸਮਾਗਮ

ਗੁਰਦੁਆਰਾ ਨਰੈਣਸਰ ਸਾਹਿਬ ਮੁਹਾਲੀ ਵਿਖੇ 11 ਹਾੜ ਨੂੰ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਜੀ ਦੇ ਗੁਰੂ ਸੰਤ ਬਾਬਾ ਕਿਰਪਾ ਸਿੰਘ ਜੀ ਦੀ ਯਾਦ ਵਿੱਚ 11 ਹਾੜ (ਜੂਨ) ਦਾ ਸਾਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਸਮਾਗਮ ਤੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਕਰਾਇਆ ਜਾਂਦਾ ਹੈ । ਅੰਮ੍ਰਿਤ ਸੰਚਾਰ ਵਖਤ ਕਕਾਰ ਗੁਰੂ ਘਰ ਵਲੋ ਭੇਟਾ ਰਹਿਤ ਦਿੱਤੇ ਜਾਂਦੇ ਹਨ ।

ਪੂਰਨਮਾਸ਼ੀ

ਇਸ ਅਸਥਾਨ ਤੇ ਪੂਰਨਮਾਸ਼ੀ ਦਾ ਦਿਹਾੜਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।

Khanda

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥

ਲਿੰਕ

ਸੰਪਰਕ ਕਰੋ

  • ਭਾਈ ਨਾਜਰ ਸਿੰਘ – +91 94634 62740
  • ਭਾਈ ਬਲਵੀਰ ਸਿੰਘ – +91 82645 78342

ਪਤਾ

Copyright © 2025 Gurudwara Sant Ashram Narainsar Mohali. All Rights Reserved Developed By Jagjeet Singh